Posts

ਰੰਗ-ਰੋਗਨ

Image
ਕੱਲ ਰਾਤੀ ਕੰਮ ਕਰਦੇ ਕਰਦੇ ਕਦ ਸਵੇਰ ਹੋਈ ਪਤਾ ਹੀ ਨਹੀ ਲੱਗਾ। ਸਵੇਰੇ ਜਦ ੩.੨੦ ਦੇ ਕਰੀਬ ਜਦ ਪਾਠੀ ਬੋਲਿਆ ਤਾਂ ਇਹਸਾਸ ਹੋਇਆ। ਜਲਦੀ ਲੈਪਟੌਪ ਰੱਖ ਲਗਭਗ ५ ਵਜੇ ਹੀ ਸੌਣ ਚਲਾ ਗਿਆ। ਅੱਜ ਕਰੀਬ १० ਵਜੇ ਉੱਠਿਆ ਤਾਂ ਰੋਟੀ ਖਾ ਸਿੱਧਾ ਆਪਣੇ ਡਿਜ਼ਾਈਨ ਦੇ ਕੰਮ 'ਤੇ ਲੱਗ ਗਿਆ। ਇਹ ਸਭ ਕਰਦੇ-ਕਰਦੇ ਦੁਪਹਿਰ ਦਾ ਸਮਾਂ ਹੋ ਗਿਆ ਸੀ, ਤਾਂ ਫਿਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਘਰ ਪਏ ਪੁਰਾਣੇ २ ਮੰਝੇ ਰੰਗ ਕਰਨ ਲੱਗ ਪਿਆ। ਰੰਗ ਕਰਦੇ-ਕਰਦੇ ਕਾਫ਼ੀ ਸਮਾਂ ਲੰਘ ਗਿਆ ਸੀ। ਫਿਰ ਕੁਝ ਹੋਰ ਸਮਾਨ ਵੀ ਪਿਆ ਸੀ ਜਿਸ ਨੂੰ ਰੰਗ ਦੀ ਲੋੜ ਜਿਹੀ ਜਾਪਦੀ ਸੀ, ਤਾਂ ਉਨ੍ਹਾਂ ਨੂੰ ਵੀ ਰੰਗ ਕਰਨ ਲੱਗ ਗਿਆ। ਸ਼ਾਮ ਤੋਂ ਬਾਅਦ ਮੈਂ ਵਿਦਿਆਰਥੀਆਂ ਨਾਲ ਸੈਸ਼ਨ ਕਰਨ ਲੱਗ ਪਿਆ। ਸੈਸ਼ਨ ਤੋਂ ਬਾਅਦ ਕੁਝ ਨੋਟਸ ਬਣਾਏ, ਫਿਰ ਰਾਤ ਦਾ ਖਾਣਾ ਖਾ ਕੇ ਹੁਣ ਸੌਣ ਦੀ ਤਿਆਰੀ ‘ਚ ਹਾਂ। https://www.facebook.com/share/1AvbqCE7Vu/?mibextid=CTbP7E

ਕੁੱਝ ਅਹਿਸਾਸ ਚੁੱਪੀ ਬਿਆਨ ਕਰ ਜਾਂਦੀ ਹੈ।

Image
ਅੱਜ ਦਾ ਦਿਨ ਕੋਈ ਬਹੁਤ ਅਹਿਮ ਨਹੀ ਰਿਹਾ , ਕਿਉਂਕਿ ਸਾਰਾ ਦਿਨ ਸਟੂਡੀਓ ‘ ਚ ਬੈਠ ਮੈਂ ਸਿਰਫ ਪੁਰਾਣੀਆਂ ਯਾਦਾਂ ਨੂੰ ਖਗੋਲਦਾ ਰਿਹਾ। ਕੁਝ ਤਸਵੀਰਾਂ ਤੁਹਾਨੂੰ ਬਹੁਤ ਕੁੱਝ ਬਿਆਨ ਕਰਦੀਆਂ ਤੇ ਬੀਤ ਗਏ ਇਨਸਾਨ ਦੀਆਂ ਮਿੱਠੀਆਂ ਯਾਦਾ ਨਾਲ ਦਿਲ ਨੂੰ ਸਕੂਨ ਦੇ ਜਾਂਦੀਆਂ ਨੇ। https://www.facebook.com/share/p/14NxENnJyw/?mibextid=CTbP7E

ਪੁਰਾਣੇ ਕੰਮ, ਨਵੇਂ ਅਰੰਭ

Image
ਅੱਜ ਸਵੇਰੇ ਉੱਠਦਿਆਂ ਹੀ ਮੈਂ ਕੰਮ ' ਤੇ ਲੱਗ ਗਿਆ। ਅੱਜ ਦਾ ਸਾਰਾ ਦਿਨ ਕੁਝ ਪੁਰਾਣਾ ਕਬਾੜ ਕੱਢਣ ਅਤੇ ਸਫਾਈ ਕਰਨ ਲਈ ਸੋਚਿਆ ਸੀ , ਇਸੇ ਦੌਰਾਨ , ਕਿੰਦੂ ਨੇ ਦੱਸਿਆ ਕਿ ਅੱਜ ਲਸਣ ਲਗਾਉਣੇ ਹਨ। ਮੈਂ ਘਰ ਦੇ ਪਾਸ ਖੇਤ ਵਿੱਚ ਵੇਖਣ ਗਇਆ ਕਿ ਕਿੰਨੀ ਥਾਂ ਬਣਾਈ ਹੈ। ਵਾਪਸ ਆ ਕੇ ਵੇਖਿਆ ਤਾਂ ਨਾਨੀ ਜੀ ਲਸਣ ਦੀਆਂ ਗੰਢੀਆਂ ਛਾਂਟ ਰਹੇ ਨੇ , ਉਨ੍ਹਾਂ ਨੂੰ ਦੇਖ ਕੇ ਸੋਚਿਆ ਕਿ ਸਾਡੇ ਬਜ਼ੁਰਗ ਕਿੰਨੇ ਮਿਹਨਤੀ ਹਨ। ਨਾਨੀ ਜੀ ਅੱਜ ਵੀ ਹਰ ਕੰਮ ਪਹਿਲਾਂ ਕਰਨਾ ਚਾਹੁੰਦੇ ਨੇ , ਬੇਸ਼ਕ ਉਹ ਕੋਈ ਵੀ ਘਰੇਲੂ ਕੰਮ ਹੋਵੇ। ਇਹ ਗੱਲ ਯਕੀਨੀ ਹੈ ਕਿ ਸਾਡੇ ਪੁਰਾਣੇ ਬਜ਼ੁਰਗ ਕਦੇ ਵੀ ਆਲਸੀ ਨਹੀਂ ਰਹੇ। ਇਸੇ ਵਿਚ , ਬਾਪੂ ਤੇ ਕਿੰਦੂ ਲਸਣ ਲਗਾਉਣ ‘ ਚ ਮਸ਼ਗੂਲ ਸਨ ਤੇ ਮੈਂ ਮੁੜ ਆਪਣੇ ਕੰਮ ਵਿੱਚ ਲੱਗ ਗਿਆ। ਪੁਰਾਣੇ ਕਬਾੜ ਨੂੰ ਇੱਕ - ਇੱਕ ਕਰਕੇ ਕੱਢਣ ਲੱਗਾ ਤਾਂ ਦਿਮਾਗ਼ ਹੈਰਾਨ ਸੀ ਕਿ ਇਹ ਕਬਾੜ ਕਿਉਂ ਸੰਭਾਲਿਆ ਹੋਇਆ ਹੈ। ਫੇਰ ਬਾਪੂ ਨੇ ਵੀ ਹੌਲੀ - ਹੌਲੀ ਸਫਾਈ ' ਚ ਮੱਦਦ ਕੀਤੀ। ਇਸ ਦੌਰਾਨ ਮੇਰੀ ਕੁਝ ਸਮਾਂ ਕਿੰਦਾ ਮਾਸਟਰ ਜੀ ਨਾਲ ਸਾਡੇ ਪਿੰਡ ਦੇ ਇਤਿਹਾਸਿਕ ਤੱਥਾਂ ‘ ਤੇ ਚਰਚਾ ਹੋਈ। ਅਸਲ ਵਿਚ ਇਹ ਇਕ ਖਾਸ ਗੱਲਬਾਤ ਸੀ ਜਿਸ ' ਤੇ ਅਸੀਂ ਨਿਰਣੇ ਕੀਤਾ...