ਰੰਗ-ਰੋਗਨ

ਕੱਲ ਰਾਤੀ ਕੰਮ ਕਰਦੇ ਕਰਦੇ ਕਦ ਸਵੇਰ ਹੋਈ ਪਤਾ ਹੀ ਨਹੀ ਲੱਗਾ। ਸਵੇਰੇ ਜਦ ੩.੨੦ ਦੇ ਕਰੀਬ ਜਦ ਪਾਠੀ ਬੋਲਿਆ ਤਾਂ ਇਹਸਾਸ ਹੋਇਆ। ਜਲਦੀ ਲੈਪਟੌਪ ਰੱਖ ਲਗਭਗ ५ ਵਜੇ ਹੀ ਸੌਣ ਚਲਾ ਗਿਆ। ਅੱਜ ਕਰੀਬ १० ਵਜੇ ਉੱਠਿਆ ਤਾਂ ਰੋਟੀ ਖਾ ਸਿੱਧਾ ਆਪਣੇ ਡਿਜ਼ਾਈਨ ਦੇ ਕੰਮ 'ਤੇ ਲੱਗ ਗਿਆ। ਇਹ ਸਭ ਕਰਦੇ-ਕਰਦੇ ਦੁਪਹਿਰ ਦਾ ਸਮਾਂ ਹੋ ਗਿਆ ਸੀ, ਤਾਂ ਫਿਰ ਦੁਪਹਿਰ ਦਾ ਖਾਣਾ ਖਾਣ ਤੋਂ ਬਾਅਦ ਘਰ ਪਏ ਪੁਰਾਣੇ २ ਮੰਝੇ ਰੰਗ ਕਰਨ ਲੱਗ ਪਿਆ।
ਰੰਗ ਕਰਦੇ-ਕਰਦੇ ਕਾਫ਼ੀ ਸਮਾਂ ਲੰਘ ਗਿਆ ਸੀ। ਫਿਰ ਕੁਝ ਹੋਰ ਸਮਾਨ ਵੀ ਪਿਆ ਸੀ ਜਿਸ ਨੂੰ ਰੰਗ ਦੀ ਲੋੜ ਜਿਹੀ ਜਾਪਦੀ ਸੀ, ਤਾਂ ਉਨ੍ਹਾਂ ਨੂੰ ਵੀ ਰੰਗ ਕਰਨ ਲੱਗ ਗਿਆ। ਸ਼ਾਮ ਤੋਂ ਬਾਅਦ ਮੈਂ ਵਿਦਿਆਰਥੀਆਂ ਨਾਲ ਸੈਸ਼ਨ ਕਰਨ ਲੱਗ ਪਿਆ। ਸੈਸ਼ਨ ਤੋਂ ਬਾਅਦ ਕੁਝ ਨੋਟਸ ਬਣਾਏ, ਫਿਰ ਰਾਤ ਦਾ ਖਾਣਾ ਖਾ ਕੇ ਹੁਣ ਸੌਣ ਦੀ ਤਿਆਰੀ ‘ਚ ਹਾਂ।

Comments

Popular posts from this blog

ਮਟੀ! ਕੋਈ ਬਹਿਮ ਨਹੀਂ।

ਇਮਤਿਹਾਨ ਦੀ ਉਡੀਕ

ਇੱਕ ਨਵਾਂ ਸਫਰ, ਮੇਰੇ ਪਿੰਡ ਤੋਂ!