ਇਮਤਿਹਾਨ ਦੀ ਉਡੀਕ

ਅੱਜ ਦੀ ਸਵੇਰ ਸ਼ੁਰੂਆਤ ਇਹ ਸੋਚਦੇ ਹੋਈ ਕਿ ਸਾਰਾ ਦਿਨ ਵਿਦਿਆਰਥੀਆਂ ਦੀਆਂ ਮਾਰਕਸ਼ੀਟਾਂ ਬਣਾਉਣ ਵਿੱਚ ਬਿਤਾਉਣਾ ਹੈ। ਪਿਛਲੇ ਮਹੀਨੇ ਮੈਂ ਵਿਦਿਆਰਥੀਆਂ ਦੇ ਇਮਤਿਹਾਨ ਕਰਵਾਏ ਸੀ ਅਤੇ 10 ਨਵੰਬਰ ਤੱਕ ਸਾਰੇ ਨਤੀਜੇ ਉਨ੍ਹਾਂ ਨੂੰ ਪਹੁੰਚਾਉਣੇ ਨੇ। ਬੱਚੇ ਹਮੇਸ਼ਾ ਇਮਤਿਹਾਨਾਂ ਦੇ ਨਤੀਜਿਆਂ ਲਈ ਬਹੁਤ ਹੀ ਉਤਸੁਕ ਰਹਿੰਦੇ ਹਨ, ਤਾਂ ਮੈਂ ਵੀ ਪੂਰੀ ਜ਼ਿੰਮੇਵਾਰੀ ਨਾਲ ਇਹ ਕੰਮ ਪੂਰਾ ਕਰਨ ਲਈ ਬੈਠ ਗਿਆ। ਸਵੇਰ ਤੋਂ ਸ਼ਾਮ ਤੱਕ ਲਗਾਤਾਰ ਕੰਮ ਕਰਦਾ ਰਿਹਾ, ਅਤੇ ਪਤਾ ਹੀ ਨਹੀਂ ਲੱਗਾ ਕਿ ਸਾਰਾ ਦਿਨ ਕਿਵੇਂ ਬੀਤ ਗਿਆ। ਮਾਰਕਸ਼ੀਟਾਂ ਬਣਾਉਣ ਵਿੱਚ ਲੱਗੇ ਰਹਿਣ ਨਾਲ ਕੁਝ ਹੋਰ ਕੰਮ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਸ਼ਾਮ ਨੂੰ ਖਾਣਾ ਖਾ ਕੇ, ਮੈਂ ਮਾਰਕਸ਼ੀਟਾਂ ਨੂੰ ਇਕ ਵਾਰ ਫਿਰ ਚੈੱਕ ਕੀਤਾ ਤਾਂ ਕਿ ਕੋਈ ਗਲਤੀ ਰਹਿ ਨਾਂ ਜਾਵੇ।ਹਰ ਵਿਦਿਆਰਥੀ ਦਾ ਨਤੀਜਾ ਬਿਲਕੁਲ ਸਹੀ ਬਣੇ, ਇਸ ਲਈ ਹਰ ਇੱਕ ਨੂੰ ਧਿਆਨ ਨਾਲ ਫਿਰ ਤੋਂ ਚੈਕ ਕੀਤਾ। ਅੱਜ ਦਾ ਦਿਨ ਬਿਲਕੁਲ ਮੈਂ ਤੇ ਮੇਰੇ ਲੈਪ-ਟੌਪ ਦੇ ਵਿਚਕਾਰ ਹੀ ਸੀ। ਪੂਰਾ ਦਿਨ ਕੰਪਿਊਟਰ ਅੱਗੇ ਬੈਠੇ ਬੈਠੇ, ਪਿੱਠ ਵੀ ਪੂਰੀ ਤਰ੍ਹਾਂ ਜਕੜ ਚੁੱਕੀ ਹੈ। ਹੁਣ ਤਾਂ ਵਸ ਸਾਉਣ ਦੀ ਤਿਆਰੀ ਹੈ। ਖੈਰ, ਕੱਲ੍ਹ ਫਿਰ ਮਿਲਾਂਗੇ, ਇੱਕ ਨਵੇਂ ਦਿਨ ਅਤੇ ਨਵੀ ਕਹਾਣੀ ਦੇ ਨਾਲ।



Comments

Popular posts from this blog

ਮਟੀ! ਕੋਈ ਬਹਿਮ ਨਹੀਂ।

ਇੱਕ ਨਵਾਂ ਸਫਰ, ਮੇਰੇ ਪਿੰਡ ਤੋਂ!