ਪਿੰਡ ਤੋਂ ਸ਼ਹਿਰ

     ਅੱਜ ਸਵੇਰੇ-ਸਵੇਰੇ ਹੀ ਚੰਡੀਗੜ੍ਹ ਦੀ ਇੱਕ ਆਰਟ ਗੈਲਰੀ ਤੋਂ ਆਇਆ ਫ਼ੋਨ ਕਾਲ ਵਾਕਈ ਕਾਫੀ ਦਿਲਚਸਪ ਰਹੀ। ਗੈਲਰੀ ਦੇ ਮਾਲਕ ਨੂੰ ਮੇਰਾ ਹਵਾਲਾ ਉਹਨਾਂ ਦੇ ਕਿਸੇ ਦੋਸਤ ਦੋਸਤ ਨੇ ਦਿੱਤਾ ਸੀ, ਅਤੇ ਬਹੁਤ ਦੇਰ ਗੱਲਬਾਤ ਤੋਂ ਬਾਅਦ ਉਹਨਾ ਨੇ ਇੱਕ ਵਰਲਡ ਰਿਕਾਰਡ ਮਹੌਤਸਵ ਲਈ ਦਿਲਚਸਪੀ ਜਤਾਈ। ਉਹ ਚਾਹੁੰਦੇ ਸਨ ਕਿ ਉਹਨਾਂ ਦੀ ਗੈਲਰੀ ਤਰਫ਼ੋਂ ਇੱਕ ਅਜਿਹਾ ਰਿਕਾਰਡ ਸੈੱਟ ਕੀਤਾ ਜਾਵੇ ਜੋ ਨਾ ਕਿ ਸਮਾਜ ਲਈ ਪ੍ਰੇਰਨਾ ਦਾ ਸਰੋਤ ਬਣੇ, ਸਗੋਂ ਉਹਨਾਂ ਦੀ ਪਹੁੰਚ ਅਤੇ ਪ੍ਰਮੋਸ਼ਨ ਲਈ ਵੀ ਮਦਦਗਾਰ ਸਾਬਿਤ ਹੋਵੇ।

ਮੇਰੇ ਕੋਲ ਅਕਸਰ ਇਸ ਤਰ੍ਹਾਂ ਦੇ ਪ੍ਰੋਜੈਕਟ ਆਉਂਦੇ ਰਹਿੰਦੇ ਨੇ, ਪਰ ਮੈਂ ਹਰ ਇਕ ਪ੍ਰਸਤਾਵ ਨੂੰ ਹਾਂ ਨਹੀਂ ਕਰਦਾ। ਕਈ ਵਾਰ ਕੁਝ ਪ੍ਰੋਜੈਕਟ ਸਿਰਫ ਦਿਖਾਵੇ ਲਈ ਹੁੰਦੇ ਹਨ, ਅਤੇ ਉਹਨਾਂ ਵਿੱਚ ਸਮਾਜ ਲਈ ਕੋਈ ਸੱਚੀ ਸੇਵਾ ਨਹੀਂ ਹੁੰਦੀ। ਇੱਕ ਕਲਾਕਾਰ ਦੇ ਤੌਰ 'ਤੇ, ਮੈਨੂੰ ਇਸ ਗੱਲ ਦੀ ਚਿੰਤਾ ਹੈ ਕਿ ਮੈਂ ਸਿਰਫ ਉਹਨਾਂ ਪ੍ਰਸਤਾਵਾਂ ਤੇ ਕੰਮ ਕਰਾਂ ਜੋ ਸਚ-ਮੁਚ ਸਮਾਜ ਲਈ ਮਹੱਤਵਪੂਰਨ ਅਤੇ ਸਹੀ ਸਿੱਖਿਆ ਦੇਣ ਵਾਲੇ ਹੋਣ। ਇਸ ਸਾਰੀ ਗੱਲਬਾਤ ਦੇ ਬਾਅਦ, ਮੈਂ ਰੋਟੀ ਪਾਣੀ ਖਾ-ਪੀ ਕੇ ਲੈਪਟੌਪ ਵਿੱਚ ਪ੍ਰੋਪੋਜ਼ਲ ਬਣਾਉਣ ਲੱਗ ਗਿਆ। ਇਹ ਰਿਕਾਰਡ ਰਤਨ ਟਾਟਾ ਜੀ ਦੇ ਲਈ ਹੋਣ ਵਾਲਾ ਹੈ, ਕਿਉਂਕਿ ਉਹਨਾਂ ਦੀ ਸੇਵਾ ਅਤੇ ਇਮਾਨਦਾਰੀ ਤੋਂ ਜਾਪਦਾ ਹੈ ਕਿ ਉਹ ਕਈ ਹਜ਼ਾਰਾਂ ਘਰਾਂ ਵਿੱਚ ਚੁੱਲ੍ਹੇ ਜਲਾਉਣ ਵਾਲੇ ਸਿਰਮੌਰ ਹਨ। ਉਹਨਾਂ ਦੀ ਜੀਵਨ-ਯਾਤਰਾ ਸਮਾਜ ਲਈ ਪ੍ਰੇਰਣਾ ਦਾਇਕ ਹੈ। ਇਹ ਮਹੌਤਸਵ ਸਿਰਫ ਕਲਾਕਾਰਾਂ ਲਈ ਹੀ ਨਹੀਂ, ਸਗੋਂ ਸਮਾਜ ਲਈ ਸੱਚ-ਮੁਚ ਵਿਸ਼ੇਸ਼ ਮਹੱਤਵਪੂਰਨ ਸਾਬਿਤ ਹੋ ਸਕਦਾ ਹੈ।

     ਸ਼ਾਮ ਹੋਈ ਤਾਂ, ਲੈਪ-ਟੌਪ ਛੱਡ ਹਰ ਰੋਜ਼ ਦੀ ਤਰ੍ਹਾਂ, ਮੈਂ ਕੁਝ ਸਮਾਂ ਪਿੰਡ ਦੇ ਮਾਹੌਲ ਵਿੱਚ ਟਹਿਲਣ ਚਲਾ ਗਿਆ। ਖੁੱਲੇ ਆਸਮਾਨ ਦੇ ਹੇਠਾਂ ਪਿੰਡ ਵਿੱਚ ਉਹ ਆਜ਼ਾਦੀ ਮਹਿਸੂਸ ਹੁੰਦੀ ਹੈ, ਜੋ ਕਿਸੇ ਸ਼ਹਿਰ ਵਿੱਚ ਰਹਿ ਕੇ ਮਹਿਸੂਸ ਨਹੀਂ ਕਰ ਸਕਦੇ। ਇਹ ਸਕੂਨ ਸਿਰਫ ਪਿੰਡ ਵਿੱਚ ਹੀ ਮਿਲਦਾ ਹੈ। ਫਿਰ ਘਰ ਪਰਤਣ ਬਾਅਦ ਹੁਣ ਰਾਤ ਦਾ ਖਾਣਾ ਖਾ ਕੇ ਮੈਂ ਸੌਣ ਦੀ ਤਿਆਰੀ ‘ਚ ਹਾਂ। ਅੱਜ ਦਾ ਦਿਨ ਵਿਲੱਖਣ ਸੀ, ਅਤੇ ਤੁਹਾਡੇ ਨਾਲ ਇਹ ਅਨੁਭਵ ਸਾਂਝਾ ਕਰਨਾ ਵੀ ਖਾਸ ਹੀ ਹੈ।

https://www.facebook.com/share/DhPjvmnKkbaSvWZr/?mibextid=CTbP7E

Comments

Popular posts from this blog

ਮਟੀ! ਕੋਈ ਬਹਿਮ ਨਹੀਂ।

ਇਮਤਿਹਾਨ ਦੀ ਉਡੀਕ

ਇੱਕ ਨਵਾਂ ਸਫਰ, ਮੇਰੇ ਪਿੰਡ ਤੋਂ!