ਫਸਲ ਦੀ ਬੀਜਾਈ 'ਇਕ ਨਵੀਂ ਸ਼ੁਰੂਆਤ

        ਅੱਜ ਮੈਂ ਥੋੜਾ ਦੇਰ ਨਾਲ ਉੱਠਿਆ, ਤਾਂ ਸਾਰਾ ਕੰਮ ਦੀ ਸਮਾਂ-ਸੂਚੀ ਹੀ ਗੜਬੜ ਹੋ ਗਈ। ਪਰ ਫਿਰ ਵੀ, ਮੈਨੂੰ ਇਹ ਸੀ ਕਿ ਜਲਦੀ -ਜਲਦੀ ਆਪਣੇ ਕੰਮ 'ਤੇ ਲੱਗਾ। ਅੱਜ ਸਟੂਡਿਓ ਵਿੱਚ ਆਪਣੀ ਕਿਤਾਬਾਂ ਦੇ ਸੰਗ੍ਰਹਿ ਨੂੰ ਠੀਕ ਕਰਨ ਲੱਗਾ। ਕਿਤਾਬਾਂ ਨਾਲ ਮੇਰਾ ਅਲੱਗ ਹੀ ਪਿਆਰ ਹੈ। ਜਦੋਂ ਵੀ ਮੈਂ ਖੁਦ ਨੂੰ ਇਕੱਲਾ ਮਹਿਸੂਸ ਕਰਦਾ ਹਾਂ, ਤਾਂ ਮੈਂ ਕਿਤਾਬਾਂ ਵਿੱਚ ਖੋ ਜਾਂਦਾ ਹਾਂ। ਪਤਾ ਨਹੀਂ ਕਿਹੜੀ ਕਹਾਣੀ ਕਦੋਂ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇ ਦੇਵੇ। ਜਿਵੇਂ ਹੀ ਮੈਂ ਕਿਤਾਬਾਂ ਸਹੀ ਢੰਗ ਨਾਲ ਸਟੂਡਿਓ ਵਿੱਚ ਸਜਾ ਕੇ ਰੱਖ ਦਿੱਤੀਆਂ, ਤਾਂ ਬਾਹਰ ਆਕੇ ਵੇਖਿਆ ਕਿ ਬੇਬੇ ਵਿਹੜੇ ਵਿੱਚ ਸਾਗ ਚੀਰ ਰਹੀ ਹੈ। ਇਹ ਦੇਖ ਕੇ ਮਨ ਖੁਸ਼ ਹੋ ਗਿਆ, ਤੇ ਖਿਆਲ ਆਇਆ ਕਿ ਅੱਜ ਤਾਂ ਖਾਣੇ ਦਾ ਸਵਾਦ ਹੀ ਆ ਜਾਵੇਗਾ। ਸਰਦੀਆਂ ਦੀ ਸ਼ੁਰੂਆਤ ਹੋਈ ਐ ਤੇ ਅਤੇ ਸਾਗ ਦੇ ਪਕਵਾਨ ਦਾ ਸੁਆਦ ਵਾਕਈ ਵਿੱਚ ਬਹੁਤ ਵਧੀਆ ਹੁੰਦਾ ਹੈ।
ਦੁਪਹਿਰ ਹੋਈ, ਤਾਂ ਮੈਂ ਚਾਹ ਲੈਕੇ ਖੇਤ ਗਿਆ। ਅੱਜ ਖੇਤ ਵਿਚ ਕਣਕ ਦੀ ਬੀਜਾਈ ਹੋ ਰਹੀ ਸੀ। ਮੈਂ ਆਲਸੀ ਹਾਂ ਥੋੜਾ, ਆਮ ਤੌਰ ਤੇ ਮੈਂ ਖੇਤ ਨਹੀਂ ਜਾਂਦਾ। ਪਰ ਅੱਜ ਪਾਪਾ, ਭਰਾ ਤੇ ਉਨ੍ਹਾਂ ਦੇ ਕੁਝ ਦੋਸਤ ਵੀ ਖੇਤ ਕੰਮ ਕਰ ਰਹੇ ਨੇ ਤਾਂ ਉਨ੍ਹਾਂ ਲਈ ਚਾਹ ਤੇ ਰੋਟੀ ਲੈ ਕੇ ਜਾਣਾ ਪਿਆ। ਖੇਤ ਵਿਚ ਭਰਾ ਨੂੰ ਟਰੈਕਟਰ 'ਤੇ ਬੀਜਾਈ ਕਰਦਾ ਵੇਖ ਬਚਪਨ ਦੀਆਂ ਧੁੰਦਲੀਆਂ ਯਾਦਾਂ ਤਾਜ਼ਾ ਹੋ ਗਈਆਂ। ਕਿਵੇਂ ਬਾਪੂ ਨਾਲ ਟਰੈਕਟਰ ਚਲਾਉਣ ਦੀ ਜ਼ਿੱਦ ਕਰਦੇ ਸੀ ਤੇ ਜਦੋਂ ਕੋਈ ਗਲਤ ਕਰਦੇ ਤਾਂ ਗਾਲਾਂ ਵੀ ਸੁਣਦੇ ਸੀ। ਖੇਤ ਦੀ ਮਿੱਟੀ 'ਚ ਬੀਜਾਈ ਇੱਕ ਨਵੀਂ ਸ਼ੁਰੂਆਤ ਤਰ੍ਹਾਂ ਜਾਪਦੀ ਹੈ। ਫਸਲ ਨੂੰ ਪਲਣਾ, ਦੇਖਭਾਲ ਕਰਨੀ ਅਤੇ ਫਿਰ ਆਖਿਰ ਤੱਕ ਇਹ ਚਿੰਤਾ ਕਿ ਕਦ ਕਟਾਈ ਹੋਵੇਗੀ, ਖੌਰੇ ਬੱਦਲਾਂ ਦੀ ਆਫਤ ਨਾ ਟੁੱਕ ਪਏ। ਇਹ ਸਾਰਾ ਛੇ ਮਹੀਨੇ ਦਾ ਸਮਾਂ-ਕਾਲ ਇਕ ਪਲ ਵਿੱਚ ਅੱਖਾਂ ਦੇ ਸਾਹਮਣੇ ਆ ਗਿਆ। ਮੈਂ ਇਹ ਸੋਚ ਹੀ ਰਿਹਾ ਸੀ ਕਿ ਟਰੈਕਟਰ ਇੱਕ ਪਾਸ ਆਇਆ ਤੇ ਉਸਦੀ ਥੜ-ਥੜ ਦੀ ਆਵਾਜ਼ ਨੇ ਖਿਆਲਾਂ ਨੂੰ ਤੋੜ ਦਿੱਤਾ। ਫਿਰ ਵਾਪਸ ਘਰ ਆਇਆ ਤੇ ਥੋੜਾ ਕੰਮ ਕਰਕੇ ਅਰਾਮ ਲਈ ਪੈ ਗਿਆ।
     ਸ਼ਾਮ ਹੋਈ ਤਾਂ ਵੇਖਿਆ ਬੇਬੇ ਸਾਗ ਨੂੰ ਤੜਕਾ ਲਗਾ ਰਹੀ ਹੈ ਤੇ ਭਰਾ ਡੇਅਰੀ ਵਿਚ ਦੁੱਧ ਪਾਉਣ ਗਿਆ ਹੈ। ਮੈਂ ਆਪਣੀ ਰੋਟੀ ਪਾਈ ਤੇ ਭੁੱਖਿਆਂ ਦੀ ਤਰਾਂ ਖਾਣ ਬਹਿ ਪਿਆ। ਸਾਗ ਦੇ ਸੁਆਦ ਵਿੱਚ ਖਾਣਾ ਵੱਧ ਖਾਲਿਆ, ਤਾਂ ਪਿੱਛੋਂ ਨਾ ਹਿੱਲਿਆ ਜਾਵੇ ਨਾ ਕਿਸੇ ਕੰਮ ਨੂੰ ਦਿਲ ਕਰੇ। ਇਹ ਪੰਜਾਬ ਦੀ ਸਬ ਤੋਂ ਵਧੀਆ ਪਕਵਾਨ ਮੰਨੀ ਜਾਂਦੀ ਹੈ ‘ਸਾਗ ਤੇ ਮੱਕੀ ਦੀ ਰੋਟੀ’। ਹੁਣ ਵਿਦਿਆਰਥੀਆਂ ਲਈ ਦਿਨ ਦੀਆਂ ਮੇਲਜ਼ ਚੈਕ ਕਰ ਰਹਾ ਹਾਂ, ਵਸ ਸਿਰਫ ਮੇਲਾਂ ਨੂੰ ਚੈੱਕ ਕਰਨਾ ਬਾਕੀ ਹੈ। ਵਿਦਿਆਰਥੀਆਂ ਲਈ ਮੇਲਜ਼ ਕਰਕੇ ਮੈਂ ਸੋ ਜਾਵਾਂਗਾ। ਅੱਜ ਦਾ ਦਿਨ ਸੱਚ-ਮੁੱਚ ਉਥਲ ਪੁਥਲ ਜੇਹਾ ਲੱਗਿਆ। ਨਾ ਕੋਈ ਯੋਜਨਾ, ਨਾ ਹੀ ਪਤਾ ਚੱਲਿਆ ਕਿ ਦਿਨ ਕਿਵੇਂ ਬੀਤ ਗਿਆ। ਇਸੇ ਲਈ ਮੈਂ ਹਰ ਰੋਜ਼ ਆਪਣੇ ਦਿਨ ਦਾ ਯੋਜਨਾ ਬਣਾਕੇ ਕੰਮ ਕਰਨਾ ਪਸੰਦ ਕਰਦਾ ਹਾਂ, ਪਰ ਕਈ ਵਾਰੀ ਤਿਆਰ ਹੋਣਾ ਪੈਂਦਾ ਹੈ ਜੀਵਨ ਨੂੰ ਰੋਜ਼ਾਨਾ ਦੀ ਯੋਜਨਾ ਤੋਂ ਹਟ ਕੇ ਜੀਣਾ।

Comments

Popular posts from this blog

ਮਟੀ! ਕੋਈ ਬਹਿਮ ਨਹੀਂ।

ਇਮਤਿਹਾਨ ਦੀ ਉਡੀਕ

ਇੱਕ ਨਵਾਂ ਸਫਰ, ਮੇਰੇ ਪਿੰਡ ਤੋਂ!